(adsbygoogle = window.adsbygoogle || []).push({});
punjab. ਮੇਰਾ ਖਿਆਲ ਏ
ਹੁਣ ਪਾਣੀ ਸਿਰ ਤੋ ਊਣਾ ਹੋ ਲੰਘੇਗਾ
ਸ਼ਾਹੂਕਰ ਵੀ ਦਰ ਘੱਟ ਈ ਖੰਘੇਗਾ
ਪ

ਮੇਰਾ ਖਿਆਲ ਏ ਹੁਣ ਪਾਣੀ ਸਿਰ ਤੋ ਊਣਾ ਹੋ ਲੰਘੇਗਾ ਸ਼ਾਹੂਕਰ ਵੀ ਦਰ ਘੱਟ ਈ ਖੰਘੇਗਾ ਪੀਂਘ ਦੇ ਝੂਟੇ ਦੇ ਦਿਆਂਗੇ ਬਾਲਾਂ ਨੂੰ ਕਾਮਾ ਜੇ ਰੱਸਾ ਨਿੰਮ ਤੇ ਟੰਗੇਗਾ ਚੱਲ ਰਿੜੀ ਵੀ ਰੀਣ ਕੁ ਵਧਾ ਦੇਣੀ ਜਦ ਕੋਈ ਆਸਾਂ ਨਾਲ ਮੰਗੇਗਾ ਮੇਰਾ ਖਿਆਲ ਏ ਸ਼ਹਿਰ ਦੀ ਰੌਣਕ ਕੁਝ ਵਿਹੜੇ ਲੈ ਆਊਂਗਾ ਭਾਗਾਂ ਵਾਲੀ ਦੀ ਜੁੱਤੀ ਦੇ ਘੁੰਗਰੂਆਂ ਨਾ’ ਬੰਨ ਮੈਂ ਕੁਝ ਖੇੜੇ ਲੈ ਆਊਂਗਾ ਰਹੀ ਬੋਝ ‘ਚ ਸਾਥਣ ਬਣ ਕੇ, ਜਿੰਦੇ ਸੁੱਖ ਦੇ ਦਿਨ ਮੈਂ ਨੇੜੇ ਲੈ ਆਊਂਗਾ ਮੇਰਾ ਖਿਆਲ ਏ ਆਉਂਦੀ ਵਿਸਾਖੀ ਨੂੰ ਝੂਮ ਝੂਮ ਗੀਤ ਗਾਵਾਂਗੇ ਸਾਂਭ ਕੇ ਫਸਲ ਚੋਖੀ,ਮੇਲਾ ਵੇਖ ਆਵਾਂਗੇ ਮੁੱਛਾਂ ਨੂੰ ਸਵਾਰ ਟੋਹਰ ਬਣ ਜਾਊਗੀ ਹੂੰਝ ਦਿਆਂਗੇ ਧਰਤ ਏਸੇ ਚਾਦਰੇ ਸਵਾਵਾਂਗੇ ਵਾਟਾਂ ਲੰਮੀਆਂ ਜੇ ਗੁਰਾਂ ਦੇ ਦਰ ਦੀਆਂ ਅੱਖ ਝਮਕੇ ਈ ਮੁਕਾਵਾਂਗੇ ਮੇਰਾ ਖਿਆਲ ਏ ਰਾਤਾਂ ਦੇ ਅਨੀਂਦਰੇ ਮੁੱਕਣਗੇ ਦਿਨ ਵੀ ਸਰੋਂ ਦੇ ਫੁੱਲਾਂ ਵਾਂਗ ਖਿੱਲਣਗੇ ਜੇਠ ਦੇ ਮਹੀਨੇ ਵਗੂ ਪੌਣ ਸੀਤ ਜਿਹੀ ਪੋਹ ਦੇ ਦੁਪਹਿਰੇ ਬਰੋਬਰ ਦੇ ਹੋ ਮਿਲਣਗੇ ਉੱਠ ਮਨਾ ਬੰਦ ਕਰ ਡੱਬੀ ‘ਚ ਖਿਆਲ ਰੱਖ ਦਿਆਂ ਖੋਲਾਂਗੇ ਥੋੜੀ ਦੇਰ ਨੂੰ ਜਦ ਪੱਕ ਰਿੱਝਣਗੇ ਉਠਿਆ ਤਾਂ ਖਿਆਲ ਉੱਥੇ ਬੈਠੇ ਰਹਿ ਗਏ ਸਾਥੀ ਨਹੀਂ ੳ ਲੰਮੇ ਰਾਹਾਂ ਦੇ, ਕਹਿ ਗਏ ਮੁੜ ਫਿਕਰਾਂ ਨੇ ਆਣ ਸੀ ਕਲਾਵਾ ਭਰਿਆ ਚਾਅ ਸਾਰੇ ਉੱਥੇ ਹੀ ੳ ਧਰੇ ਰਹਿ ਗਏ ਗੁਰਸੇਵਕ🌸

Share 297 5
punjab. ਇਕੋ ਅਕੀਦਾ ਇਸ਼ਕ ਦਾ, ਨੈਣਾਂ ਨੂੰ ਬਾਗੀ ਕਰ ਗਿਆ
ਮੈਂ ਰੇਤ ਹਾਂ, ਸੰਕੇਤ ਹਾਂ, ਇੱਕ ਰਾ

ਇਕੋ ਅਕੀਦਾ ਇਸ਼ਕ ਦਾ, ਨੈਣਾਂ ਨੂੰ ਬਾਗੀ ਕਰ ਗਿਆ ਮੈਂ ਰੇਤ ਹਾਂ, ਸੰਕੇਤ ਹਾਂ, ਇੱਕ ਰਾਜ਼ ਹਾਂ, ਆਜ਼ਾਦ ਹਾਂ ਸੋਨਾ, ਸੁਹੱਪਣ, ਜ਼ੇਵਰੀ ਥੇਹਾਂ ਦੇ ਅੰਦਰ ਸੌਂ ਗਏ ਥੇਹਾਂ ਦੇ ਉੱਤੋਂ ਉੱਡ ਗਿਆ ਸ਼ਾਹਬਾਜ਼ ਹਾਂ, ਦਿਲਸ਼ਾਦ ਹਾਂ । ਹਰਮਨਜੀਤ

Share 524 3
punjab. ਰਾਵੀ ਦਰਿਆ

ਏਸ ਪੰਜਾਬੇ ਪਾਣੀ ਆਇਆ
ਧਰਤ ਪਈ ਸ਼ਰਮਾਏ
ਰਸ-ਤਰਿਔਤ ਫਿਰੀ ਸਭ ਥਾਂਈਂ
ਸਭ ਨ

ਰਾਵੀ ਦਰਿਆ ਏਸ ਪੰਜਾਬੇ ਪਾਣੀ ਆਇਆ ਧਰਤ ਪਈ ਸ਼ਰਮਾਏ ਰਸ-ਤਰਿਔਤ ਫਿਰੀ ਸਭ ਥਾਂਈਂ ਸਭ ਨੱਗਰ ਹਰਿਆਏ । ਏਸ ਪੰਜਾਬੇ ਅੱਖਰ ਫਲ਼ਿਆ ਧੰਨ-ਧੰਨ ਪਾਠ ਕਰਾਏ ਏਸ ਪੰਜਾਬ ਨੇ ਥੋਹਰਾਂ ਦੇ ਫੁੱਲ ਗੀਤਾਂ ਦੇ ਵਿੱਚ ਗਾਏ । ਏਸ ਪੰਜਾਬੋਂ ਹੀਰਾਂ ਉੱਠੀਆਂ ਵਾਰਿਸ ਬਣਤ ਬਣਾਏ ਜੰਡੀਆਂ ਥੱਲੇ ਬੈਠਾ ਬਾਬਾ ਖ਼ਾਕੁ ਪਿਆ ਵਡਿਆਏ । ਬੰਨਿਆਂ ਉੱਤੇ ਨੱਚਦੇ ਫਿਰਦੇ ਮੋਰਾਂ ਦੇ ਹਮਸਾਏ ਸੋਨ-ਸੁਨਹਿਰੀ ਕਣਕਾਂ ਉੱਤੇ ਮੀਂਹ ਕਾਹਤੋਂ ਵਰ੍ਹ ਜਾਏ ? ਸਾਉਣ ਮਹੀਨੇ ਤੀਆਂ ਲੱਗੀਆਂ ਅੱਸੂ ਕਾਜ ਰਚਾਏ ਲਹਿੰਗਿਆਂ ਦੇ ਵਿੱਚ ਹਾਣ ਦੀਆਂ ਨੇ ਥੱਬਾ-ਥੱਬਾ ਵਲ਼ ਪਾਏ । ਚੜ੍ਹਦੇ ਪਾਸੇ ਰੋਹੀ ਦੇ ਕੋਈ ਨਾਗ ਲਪੇਟਾ ਖਾਏ ਅੰਡੇ ਧਰ ਕੇ ਉੱਡ ਗਏ ਤਿਲੀਅਰ ਕਿਹੜਾ ਮਗਰੇ ਜਾਏ ? ਏਸ ਪੰਜਾਬੋਂ ਨਾਨਕ ਤੁਰਿਆ ਤੁਰਿਆ ਚਹੁੰ ਦਿਸਾਏ ਏਸ ਪੰਜਾਬੇ ਗੋਬਿੰਦ ਕੇ ਸਿੱਖ ਗੱਤਕਾ ਖੇਡਣ ਆਏ । ਏਸ ਪੰਜਾਬ ਨੂੰ ਰੱਜ ਕੇ ਲੁੱਟਿਆ ਹਾਥੀਆਂ-ਘੋੜੇ ਧਾਏ ਜਿਹੜੇ ਇਸ ਦੇ ਟੁਕੜੇ ਹੋ ਗਏ ਮੁੜ ਕੇ ਨਾ ਫ਼ਿਰ ਥ੍ਹਿਆਏ । ਹਰਮਨਜੀਤ

Share 315 8
punjab. ਰੰਗ ਅਸਮਾਨੀ ਨੀਲੜਾ,
ਕਰੇ ਹੋੜਾ ਲਾਕੇ ਦੁਆ,
ਕਈ ਨਾਮਨੇਂ ਕਰਤਾਰ ਦੇ,
ਅੱਜ ਕੋਈ ਅੱਲਾ

ਰੰਗ ਅਸਮਾਨੀ ਨੀਲੜਾ, ਕਰੇ ਹੋੜਾ ਲਾਕੇ ਦੁਆ, ਕਈ ਨਾਮਨੇਂ ਕਰਤਾਰ ਦੇ, ਅੱਜ ਕੋਈ ਅੱਲਾ ਆਖ ਰਿਹਾ, ਛੁਪੇ ਸਾਹ ਜੋ ਧਰਤ ਦੇ, ਅੱਜ ਬਿਘਲ ਰਹੇ ਵਜਾ, ਜੋ ਲੰਗਰ ਸਾਡੇ ਨਾਲ ਛਕਦੇ, ਅੱਜ ਨਿਆਰਾ ਰਹੇ ਖਵਾ, ਕਲਿੱਕ, ਜੋ ਤ ਭੁੱ ਲ ਰ ਸ਼ਬਦ,, ਜਗਜੀਤ #punjab #virsa #punjabishootout #pindawale #khemuana #bathinda #pb03wale #desi #followforfollowback #photography #likeforlikes

Share 406 2
Advertisement
(adsbygoogle = window.adsbygoogle || []).push({});
punjab. ਸਾਨੂੰ ਯਾਦ ਹੈ,ਅਸੀ ਭੁੱਲੇ ਨਹੀ,,
.
ਚਰੀਆਂ ਦੇ ਥੱਬੇ ਅਸੀ ਮੋਢਿਆ ਤੇ ਬਥੇਰੇ ਢੋਏ ਨੇ

ਸਾਨੂੰ ਯਾਦ ਹੈ,ਅਸੀ ਭੁੱਲੇ ਨਹੀ,, . ਚਰੀਆਂ ਦੇ ਥੱਬੇ ਅਸੀ ਮੋਢਿਆ ਤੇ ਬਥੇਰੇ ਢੋਏ ਨੇ ਤੇ ਗਲੇ ਨੂੰ ਛਿੱਲਣ ਵਾਲੇ ਟਾਂਡੇ ਸਾਨੂੰ ਬੜਾ ਸਬਕ ਸਿਖਾਉਦੇਂ ਰਹੇ,, ਕਦੇ ਕਦੇ ਜਿੰਦਗੀ ਤੋਂ ਹਾਰਕੇ ਬੈਹਣ ਬਾਰੇ ਸੋਚਦੇ ਸੀ ਪਰ ਸਾਨੂੰ ਸਾਡੇ ਮਾਂ ਬਾਪ ਦਾ ਸੰਘਰਸ਼ ਬਹਿਣ ਨਾ ਦਿੰਦਾ,,"ਸਾਨੂੰ ਯਾਦ ਹੈ,ਅਸੀ ਭੁੱਲੇ ਨਹੀ"।। ਜੇਹੜੀ ਮੁਰਾਂ ਨਸਲ ਦੀ ਜੋੜੀ ਰੀਝਾਂ ਨਾਲ ਪਾਲੀ ਸੀ ਸਾਥੋਂ ਵਖਤ ਨੇ ਕੌਡੀਆਂ ਦੇ ਭਾਅ ਖੋਹ ਲਈ,ਪੰਦਰੀਆਂ ਜੋੜ ਜੋੜ ਅਸੀ ਜਿੰਦਗੀ ਜਿੱਤਣ ਖਿਆਲ ਰੱਖਦੇ ਆ ਪਰ ਸਾਨੂੰ ਪਤਾ ਇਸ ਦੁਨੀਆਂ ਨੂੰ ਸਿਰਫ ਚਮਕ ਨਾਲ ਪਿਆਰ ਹੈ ਉਹ ਭਾਵੇਂ ਨਕਲੀ ਸ਼ੀਸ਼ਾ ਹੋਵੇ ਪਰ ਰੇਤ ਚ' ਰੁਲੇ ਹੀਰੇ ਦਿਸਦੇ ਨਹੀ,,, ਅਸੀ ਸੋਚਿਆ ਚਲੋ ਸਾਹਿਤ ਵੱਲ ਹੁੰਨੇ ਆ ਇੱਥੇ ਸਾਰੇ ਚੰਗੇ ਨੇ ਪਰ ਭਰਮ ਦੂਰ ਹੋਇਆ ਇੱਥੇ ਤਾਂ ਮੁਕਾਬਲਾ ਚੱਲ ਰਿਹਾ ਹੈ ਭਾਈ ਸਾਡੇ ਵਰਗੇ ਲਵੇਰੀਆਂ ਪਾਲਣ ਵਾਲੇ ਬੰਦੇ ਇਹਨਾਂ ਦੀਆ ਚਲਾਕੀਆਂ ਕਿੱਥੇ ਪੜ ਲੈਣਗੇ,,, ਜੀਹਦਾ ਜਿੱਡਾ ਵੱਡਾ ਗਰੁੱਪ ਉਹੀ ਕਵੀ ਉਹਨਾ ਮਸ਼ਹੂਰ,, ਖੈਰ ਚਲੋਂ ਪਿੰਡ ਮੁੜੀਏ ਜਿੱਥੇ ਤੇਰੇ ਵਰਗੇ ਬਥੇਰੇ ਨੇ ਆਥਣੇ ਡੇਅਰੀ ਦੁੱਧ ਪਾਉਣ ਗਏ ਨਾਲ ਡੇਅਰੀ ਤੇ ਖੜ ਫਿਕਰਾਂ ਦੀਆ ਗੱਲਾਂ ਕਰਨ ਵਾਲੇ,,, . ਸਾਡਾ ਰੱਬ ਸਾਡੀ ਬੇਬੇ ਸਾਡਾ ਸਾਹਿਤ,, ਸਾਨੂੰ ਤਾਂ ਔੜਾਂ ਕਿੱਥੇ ਮਾਰ ਦੇਣਗੀਆ ਅਸੀ ਵਰਖਾ ਬਣਕੇ ਵਰ ਜਾਵਾਗੇਂ,,! . ✍(ਜਗਜੀਤ)

Share 596 12
punjab. ਉੱਠ ਉਤਾਂਹ ਨੂੰ ਜੱਟਾ
ਮਰਦਾ ਕਿਉਂ ਜਾਨੈਂ
ਭੁਲਿਆ, ਤੂੰ ਜਗ ਦਾ ਅੰਨਦਾਤਾ
ਤੇਰੀ ਬਾਂਦੀ

ਉੱਠ ਉਤਾਂਹ ਨੂੰ ਜੱਟਾ ਮਰਦਾ ਕਿਉਂ ਜਾਨੈਂ ਭੁਲਿਆ, ਤੂੰ ਜਗ ਦਾ ਅੰਨਦਾਤਾ ਤੇਰੀ ਬਾਂਦੀ ਧਰਤੀ ਮਾਤਾ ਤੂੰ ਜਗ ਦਾ ਪਾਲਣ ਹਾਰਾ ਤੇ ਮਰਦਾ ਕਿਉਂ ਜਾਨੈਂ ਉੱਠ ਉਤਾਂਹ ਨੂੰ ਜੱਟਾ ਮਰਦਾ ਕਿਉਂ ਜਾਨੈਂ ਜਰਨਲ, ਕਰਨਲ, ਸੂਬੇਦਾਰ ਡਿਪਟੀ, ਡੀ ਸੀ, ਥਾਨੇਦਾਰ ਸਾਰੇ ਤੇਰਾ ਦਿੱਤਾ ਖਾਵਣ ਤੂੰ ਜੇ ਨਾ ਬੀਜੇਂ, ਤੂੰ ਜੇ ਨਾ ਗਾਹਵੇਂ ਭੁੱਖੇ, ਭਾਣੇ ਸਭ ਮਰ ਜਾਵਣ ਇਹ ਚਾਕਰ, ਤੂੰ ਸਰਕਾਰ ਮਰਦਾ ਕਿਉਂ ਜਾਨੈਂ ਉੱਠ ਉਤਾਂਹ ਨੂੰ ਜੱਟਾ ਮਰਦਾ ਕਿਉਂ ਜਾਨੈਂ ਵਿਚ ਕਚਹਰੀ, ਚੁੰਗੀ, ਥਾਣੇ ਕੀਹ ਅਨਭੋਲ ਤੇ ਕੀਹ ਸਿਆਣੇ ਕੀਹ ਅਸਰਾਫ਼ ਤੇ ਕੀਹ ਨਿਮਾਣੇ ਸਾਰੇ ਖੱਜਲ ਖ਼ਵਾਰ ਮਰਦਾ ਕਿਉਂ ਜਾਨੈਂ ਉੱਠ ਉਤਾਂਹ ਨੂੰ ਜੱਟਾ ਏਕਾ ਕਰ ਲੋ ਹੋ ਜੋ ਕੱਠੇ ਭੁੱਲ ਜੋ ਰੰਘੜ, ਚੀਮੇ, ਚੱਠੇ ਸੱਭੇ ਦਾ ਇਕ ਪਰਵਾਰ ਮਰਦਾ ਕਿਉਂ ਜਾਨੈਂ ਜੇ ਚੜ੍ਹ ਆਵਣ ਫ਼ੌਜਾਂ ਵਾਲੇ ਤੂੰ ਵੀ ਛਵੀਆਂ ਲੰਬ ਕਰਾ ਲੈ ਤੇਰਾ ਹਕ ਤੇਰੀ ਤਲਵਾਰ ਮਰਦਾ ਕਿਉਂ ਜਾਨੈਂ ਦੇ 'ਅੱਲ੍ਹਾ ਹੂ' ਦੀ ਮਾਰ ਤੂੰ ਮਰਦਾ ਕਿਉਂ ਜਾਨੈਂ ਉੱਠ ਉਤਾਂਹ ਨੂੰ ਜੱਟਾ ਫ਼ੈਜ਼ ਅਹਿਮਦ ਫ਼ੈਜ਼

Share 378 5
punjab. Satluj park, Nangal

ਇਹ ਜ਼ਿੰਦਗੀ ਦਾ ਮੂਲ ਨੀਲਾ ਪਾਣੀ ਹੈ,
ਜਦ ਇਹ ਕਹਿਰ ਮਚਾਵੇ ਖ਼

Satluj park, Nangal ਇਹ ਜ਼ਿੰਦਗੀ ਦਾ ਮੂਲ ਨੀਲਾ ਪਾਣੀ ਹੈ, ਜਦ ਇਹ ਕਹਿਰ ਮਚਾਵੇ ਖ਼ਤਮ ਕਹਾਣੀ ਹੈ। • • • • • Be Still like a mountain.. and flow like a great river....💙

Share 249 1
punjab. Nature is so powerful, so strong. Capturing its essence is not easy -

Nature is so powerful, so strong. Capturing its essence is not easy - your work becomes a dance with light and the weather. It takes you to a place within yourself. Yesterday, I was travelling from chandigarh to amritsar in Train. I seen beautiful landscapes of farms of Punjab. Its look so beautiful and tough to capture Photos in Train. I shoot beauty of Punjab.

Share 663 19
punjab. Respect 🙏

Harminder Singh Ahluwalia from Delhi, collected 400,000 ru

Respect 🙏 Harminder Singh Ahluwalia from Delhi, collected 400,000 rupees in donations to buy tickets to help 34 Kashmiri girls, stuck in Maharashtra, reach Srinagar. Harminder Singh along with 3 other Singhs then accompanied the girls to ensure they all were back home safely in Kashmir! Respect for that! The Akal Thakat Jathedar has announced that it is the duty of Sikhs to protect the Kashmiri women... That is BIG!!

Share 419 7
punjab. @captivating_preet_

ਧਰਤੀ ੳੁੱਪਰ ਰਹਿਣ ਵਾਲਾ ਹਰ ਜੀਅ-ਜੰਤੂ,
ਜਿਸ ਕੋਲ ਭਾਵੇ ਦਿ

@captivating_preet_ ਧਰਤੀ ੳੁੱਪਰ ਰਹਿਣ ਵਾਲਾ ਹਰ ਜੀਅ-ਜੰਤੂ, ਜਿਸ ਕੋਲ ਭਾਵੇ ਦਿਮਾਗ ਨਹੀਂ ਹੁੰਦਾ, ਮਿਹਨਤ ਨਾਲ ਅਾਪਣੇ ਜੀਵਨ ਦਾ ਨਿਰਵਾ ਕਰਦਾ ਹੈ, ਭਾਵੇ ਰਹਿਣ ਲਈ ਜਾ ਫਿਰ ਢਿੱਡ ਭਰਨ ਲਈ, ਇੱਕਲਾ ਮਨੁੱਖ ਹੀ ਜਿੰਦਗੀ ਦੇ ਨਿਰਵਾ ਲਈ, ਮਿਹਨਤ ਦੀ ਥਾਂ ਨਿੱਕੇ ਰਾਹ ਦੀ ਭਾਲ ਕਰਦਾ ਹੈ.

Share 270 2
punjab. ਪਰਲੇ ਪਾਰ ਦਾ ਪੰਜਾਬ 
ਲਾਹੌਰ
Lahore
Inside Delhi Gate 
Tag your photos #lo
Share 467 6
Advertisement
(adsbygoogle = window.adsbygoogle || []).push({});

Khalsa college is a historical educational institution in the northern Indian city of Amritsar in the state of Punjab, India. . . The main building is considered a gem of the Indo- Sarcenic style, which is strongly influenced by Indian and Mughal schools of architecture. The foundation stone was laid on 5 March 1892. . . . #amritsar #khalsacollege #indosarcenic #landmarkbuilding #punjab #prideofpunjab #punjabdiaries #amritsarstories #soamritsar #gemsofindia #incredibleindia #collegesofindia #beautifulindia #travelgoals #travelblogger #travelgirl #travelogue #travelislife #lifegoals #collegegoals #collegelife #pictureblogs #picturestories #photography #photographersofindia #photostagram #phoneshots #phoneclicks #travelgram #shilpas_minivan

Share 615 6
punjab. ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ, ਤੇਰੀਆਂ ਠੰਢੀਆਂ ਛਾਵਾਂ...! ਢਾਬ ਤੇਰੀ ਦਾ ਗੰਧਲ

ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ, ਤੇਰੀਆਂ ਠੰਢੀਆਂ ਛਾਵਾਂ...! ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ...! ਸੱਭੇ ਸਹੇਲੀਆਂ ਸਹੁਰੇ ਗਈਆਂ, ਕਿਸ ਨੂੰ ਹਾਲ ਸੁਣਾਵਾਂ...! ਚਿੱਠੀਆਂ ਬੇਰੰਗ ਭੇਜਦਾ, ਕਿਹੜੀ ਛਾਉਣੀ ਲਵਾ ਲਿਆ ਨਾਂਵਾਂ !

Share 361 7
punjab. #ਜੰਨਤ ਦਾ ਦਰਵਾਜਾ
⁣
ਮੈਂ ਮਹਿਸੂਸ ਕੀਤਾ ਹੈ⁣
ਮੀਂਹ ਪੈਣ ਮਗਰੋਂ⁣
ਮਿੱਟੀ ਵਿੱਚੋਂ ੳੁੱ

#ਜੰਨਤ ਦਾ ਦਰਵਾਜਾ ⁣ ਮੈਂ ਮਹਿਸੂਸ ਕੀਤਾ ਹੈ⁣ ਮੀਂਹ ਪੈਣ ਮਗਰੋਂ⁣ ਮਿੱਟੀ ਵਿੱਚੋਂ ੳੁੱਠਦੀ ਕਿਸਾਨ ਦੇ⁣ ਪਸੀਨੇ ਦੀ ਮਹਿਕ ਨੂੰ ⁣ ਮੈਂ ਤੱਕੀ ਹੈ ⁣ ਇੱਕ ਖੁਸ਼ੀ ਭਿੱਜੀ ਮੁਸਕਾਨ⁣ ੳੁਸ ਅਨਪ੍ਹੜ ਬਾਪ ਦੇ ਚਿਹਰੇ ਤੇ⁣ ਜਿਹੜਾ ਪਹਿਲੀ ਵਾਰ ਆਪਣੇ ਬੱਚੇ ਨੂੰ ਸਕੂਲ ਛੱਡਣ ਜਾ ਰਿਹੈ⁣ ⁣ ਮੈਂ ਸੜਕ ਦੇ ਕੰਢੇ ਤੇ ਰੋੜੀ ਕੁੱਟਦੀ⁣ ਇੱਕ ਮਜ਼ਦੂਰ ਅੌਰਤ ਨੂੰ ⁣ ਆਪਣੇ ਬੱਚੇ ਨਾਲ ਲਾਡ ਲਡਾੳੁਂਦਿਅਾਂ ਵੇਖਿਅੈ⁣ ⁣ ਮੈਂ ਗਵਾਹ ਹਾਂ ੳੁਸ ਚਾਅ ਦਾ⁣ ਜੋ ਇੱਕ ਗਰੀਬ ਘਰ ਦੀ ਬਾਲੜੀ⁣ ਦੀਅਾਂ ਅੱਖਾਂ ਵਿੱਚ⁣ ਨਵੀਂ ਚੁੰਨੀ ਮਿਲਣ ⁣ ਤੋਂ ਬਾਅਦ ਝਲਕ ਰਿਹੈ ।⁣ ⁣ ਤੇ ਫਿਰ ਮੈਂ ਕਿਵੇਂ ਅਾਖ ਦਿਅਾਂ ਕਿ ਮੈਂ ਹਾਲੇ ਤੀਕ *ਜੰਨਤ ਦੇ ਦਰਵਾਜੇ* ਤੇ ਪੈਰ ਨਹੀਂ ਰੱਖਿਆ ... .. .⁣ ⁣ ✍️✍️- ਰਣਜੀਤ ਸਿੰਘ ਸੰਧੂ⁣ @imsandh.u 📸📸⁣ @gurpreet___mand #panjab#punjabi #punjabiyat #pind #pindawale #jattlife #jatt #kissan #maape #bebe #bapu #love #peace #sikh #waheguru #humanrace #humanity #lovepunjab #photography #poem #poetry #bookstagram

Share 426 8