(adsbygoogle = window.adsbygoogle || []).push({});

.................

Share 12 0

ਜਦ ਛੋਟੇ ਸਾਂ ਰੱਖੜੀ ਵਾਲੇ ਦਿਨ ਮਾਯੂਸੀ ਹੁੰਦੀ ਸੀ ਜਦ ਨਾਲ ਦੇ ਮੁੰਡਿਆਂ ਦੇ ਗੁੱਟ ਰੱਖੜੀਆਂ ਨਾਲ ਭਰੇ ਹੋਏ ਵੇਖਦੇ। ਮੈਂ ਤੇ ਮੇਰੇ ਭਾਈ ਨੇ ਉਦਾਸ ਹੋ ਜਾਣਾ । ਮੈਂ ਕਿੰਨਾਂ ਕਿੰਨਾਂ ਚਿਰ ਉਨਾਂ ਦੇ ਗੁੱਟਾਂ ਵੱਲ ਵੇਖੀ ਜਾਣਾ ਤੇ ਕਲਪਨਾ ਕਰਨੀ ਕਿ ਇੰਨਾਂ ਵਰਗੀ ਰੱਖੜੀ ਖਰੀਦ ਸਕਾਂ । ਬਾਜ਼ੀਗਰਾਂ ਦੀ ਇਕ ਔਰਤ ਰੱਖੜੀ ਵਾਲੇ ਦਿਨ ਸਾਡੇ ਘਰ ਰੱਖੜੀਆਂ ਫੜਾ ਜਾਂਦੀ ਤੇ ਦਸ ਵੀਹ ਰੁਪਏ ਲੈ ਜਾਂਦੀ । ਰੱਖੜੀਆਂ ਵੀ ਕਿਆ ਵਸ ਲਾਲ ਪੀਲੇ ਧਾਂਗੇ ਜਿਹੇ। ਮਾਂ ਨੇ ਸਾਡੇ ਗੁੱਟਾਂ ਤੇ ਬੰਨ੍ਹ ਦੇਣੇ ਅਸੀਂ ਖੁਸ਼ ਹੋ ਜਾਣਾ। ਜਦ ਕਿਸੇ ਦੇ ਗੁੱਟ ਤੇ ਧਿਆਨ ਜਾਣਾ ਤਾਂ ਚਮਕਦੀ ਫੁੱਲ ਵਰਗੀ ਗੋਲ ਮੋਲ ਰੱਖੜੀ ਨੇ ਸਾਡਾ ਹਾਸਾ ਮਾਰ ਦੇਣਾ। ਮੇਰੇ ਸੁਪਨੇ ਰੰਗ ਫੜਦੇ ਤੇ ਰੰਗੀਨ ਰੱਖੜੀਆਂ ਨੂੰ ਲੋਚਦੇ। ਕਈ ਵਾਰ ਦੁਕਾਨ ਤੇ ਜਾ ਆਪ ਵੀ ਰੱਖੜੀ ਖਰੀਦੀ ਪਰ ਮੇਰੇ ਹਿੱਸੇ ਸਭ ਤੋ ਸਸਤੀ ਰੱਖੜੀ ਆਈ ਤੇ ਮਹਿੰਗੀ ਕਦੇ ਖਰੀਦ ਨੀ ਹੋਈ। ਔਖੇ ਸੌਖੇ ਰੱਖੜੀ ਤਾਂ ਖਰੀਦ ਲੈਂਦਾ ਸੀ ਪਰ ਕਿਤੋਂ ਭੈਣ ਨੀ ਮਿਲੀ। ਥੋੜੇ ਪਲਾਂ ਲਈ ਵੀ ਨਹੀਂ। ਮੈਂ ਸੋਚਦਾ ਹੁੰਨਾ ਕਿ ਕੁਦਰਤ ਦਾ ਸਰਾਪ ਮਿਲਿਆ ਹੁੰਦਾ ਜਿਸ ਘਰ ਧੀ ਨੀ ਹੁੰਦੀ । ਮੇਰੀ ਮਾਂ ਨੂੰ ਮਰਨ ਤਕ ਇਹੀ ਝੋਰਾ ਰਹਿਣਾ ਉਸਨੇ ਧੀਅ ਕਿਉਂ ਨੀ ਜੰਮੀ। ਨਿੱਕੇ ਹੁੰਦੇ ਨੂੰ ਫਰਾਕਾਂ ਪਵਾ ਮੈਨੂੰ ਧੀ ਸਮਝ ਚਾਅ ਵੀ ਪੂਰੇ ਕਰਦੀ ਰਹੀ । ਸ਼ਾਇਦ ਇਸੇ ਕਾਰਨ ਮੇਰੇ ਤੇ ਔਰਤ ਦਾ ਅਕਸ ਆਦਮੀ ਨਾਲੋਂ ਜ਼ਿਆਦਾ ਹੈ। ਨਾ ਮੇਰੀ ਲੋਹੜੀ ਮਨਾਈ ਗਈ ਤੇ ਨਾ ਸ਼ਰੀਹ ਬੰਨ੍ਹਣ ਲਈ ਥਮਲੇ ਸਨ । ਰੱਖੜੀ ਨੀ ਬਨਾਈ ? ਮੇਰੇ ਭੈਣ ਨਹੀਂ ਹੈ। ਜਦ ਇਸ ਤਰਾਂ ਦੇ ਲਫਜ਼ ਕੰਨੀ ਪੈਂਦੇ ਨੇ ਤਾਂ ਮਹਿਬੂਬ ਜਾਂ ਦੋਸਤ ਕੁੜੀ ਆਪਣੇ ਮਨ ਅੰਦਰ ਸਾਡੀ ਭੈਣ ਹੋਣਾ ਲੋਚਦੀ ਹੈ। ਇਹ ਕੋਈ ਗਲਤ ਸੋਚਣੀ ਨਹੀਂ । ਉਹ ਸਾਨੂੰ ਖੁਸ਼ ਵੇਖਣਾ ਚਾਹੁੰਦੀ ਹੈ । ਅਧੂਰਾ ਚਾਅ ਪੂਰਾ ਕਰਨਾ ਚਾਹੁੰਦੀ ਹੈ ਪਰ ਸਾਨੂੰ ਕਹਿ ਨਹੀਂ ਪਾਉਂਦੀ। ਇਹ ਵੀ ਬਹੁਤ ਵੱਡਾ ਦੁਖਾਂਤ ਹੈ। ਔਰਤ ਕੀ ਹੈ ? ਮਾਂ ਭੈਣ ਘਰਵਾਲੀ ਦੋਸਤ ਸਭ ਕੁਝ ਹੈ ਤੇ ਔਰਤ ਬਿਨਾਂ ਆਦਮੀ ਵੀ ਕੀ ਹੈ ? ਜੋ ਵੀ ਤਿਉਂਹਾਰ ਸਾਨੂੰ ਖੁਸ਼ੀ ਦਿੰਦਾ ਇਕਮਿਕ ਕਰਦਾ ਹੈ , ਮਨਾਂ ਲੈਣਾ ਚਾਹੀਦਾ। ਇਹ ਬੁੱਧੀਜੀਵੀ ਵਿਦਵਾਨ ਤੇ ਕੱਟੜ ਲੋਕ ਆਪਣੇ ਵਿਚਾਰਾਂ ਨਾਲ ਸਾਡੀ ਖੁਸ਼ੀ ਖੋਹ ਲੈਣਗੇ।

Share 12 0

.................

Share 9 0

ਬਿਨਾਂ ਗਲਤੀ ਤੋਂ ਅੱਕੀ ਦੀ ਮੌਤ::; ਅੱਜ ਰੋਜ ਦੀ ਤਰਾਂ ਅੱਕੀ ਆਪਣੇ ਘਰੋਂ ਪੜਨ ਲਈ ਸਕੂਲ ਗਈ ਪਰ ਬਦਕਿਸਮਤੀ ਨੂੰ ਬੱਸਾਂ ਦੀ ਹੜਤਾਲ ਹੋਣ ਕਾਰਨ ਬੱਸ ਨਾਂ ਮਿਲੀ ਤਾਂ ਅੱਡੇ ਤੇ ਕਿਸੇ ਦਾ ਇੰਤਜਾਰ ਕਰਨ ਲੱਗੀ,ਤਾਂ ਅਚਾਨਕ ਇੱਕ ਲੜਕਾ ਆਉਂਦਾ ਦਿਖਾਈ ਦਿੱਤਾ ਤਾਂ ਅੱਕੀ ਨੇ ਨਾ ਚਾਹੁੰਦਿਆਂ ਵੀ ਉਸ ਨੂੰ ਲਿਫਟ ਦੇਣ ਲਈ ਕਹਿ ਦਿੱਤਾ ਤਾਂ ਜਦੋ ਥੋੜੀ ਦੂਰ ਆਏ ਤਾਂ ਲੜਕੇ ਵੱਲੋਂ ਅੱਕੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਪਰ ਅੱਕੀ ਨੇ ਕਿਹਾ ਕਿ ਵੀਰ ਜੀ ਮੈਨੂੰ ਉਤਾਰ ਦੋ ਪਰ ਉਸ ਬਦ ਦਿਮਾਗ ਲੜਕੇ ਨੇ ਉਸਨੂੰ ਉਤਰਦਿਆਂ ਹੀ ਜਬਰਦਸਤੀ ਦੀ ਕੋਸ਼ਿਸ਼ ਕੀਤੀ ਤਾਂ ਇਕ ਹੋਰ ਪਾਗਲ ਜੋ ਕੇ ਬਿਨਾਂ ਉਸਦੀ ਮਦਦ ਦੇ ਵੀਡੀਓ ਬਨਾਉਣ ਲੱਗ ਗਿਆ, ਅਤੇ ਬਿਨਾਂ ਉਸਦੀ ਸੁਣੇ ਹੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਕਿ ਮੁੰਡਾ ਕੁੜੀ ਨਾਲ ਗਲਤ ਹੈ, ਪਰ ਅਸਲ ਕਹਾਣੀ ਕੁਛ ਹੋਰ ਸੀ, ਜਦੋਂ ਇਹ ਵੀਡੀਓ ਨੇਟ ਉਪਰ ਸ਼ਾਅ ਗਈ ਜਿੱਥੇ ਲੋਕਾਂ ਨੇ ਅੱਕੀ ਨੂੰ ਹੀ ਗਲਤ ਸਮਝ ਲਿਆ, ਪਰ ਗੱਲ ਜਬਰਦਸੀ ਦੀ ਸੀ, ਪਰ ਜਦੋਂ ਘਰ ਵਾਲਿਆਂ ਅਤੇ ਰਿਸ਼ਤੇਦਾਰਾ ਇਹ ਵੀਡੀਓ ਦੇਖੀ ਤਾਂ ਪਿੰਡ ਵਿੱਚ ਤਰਾਂ ਤਰਾਂ ਦੀਆਂ ਗੱਲਾਂ ਹੋਣ ਲੱਗੀਆਂ ਜਿਥੇ ਅੱਕੀ ਨੇ ਆਪਣੀ ਹੋਈ ਇਸ ਗਲਤ ਵੀਡੀਓ ਵਾਇਰਲ ਕਾਰਣ , ਬਹੁਤ ਹੀਨਭਾਵਣਾ ਮਹਿਸੂਸ ਕੀਤੀ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਇਕੱਲੀ ਮਾਪਿਆਂ ਦੀ ਧੀ ਅਤੇ ਮਾਂ ਪਿਓ ਦਾ ਸਹਾਰਾ ਸਦਾ ਇਸ ਗੰਦੇ ਸੋਸ਼ਲ ਮੀਡੀਆ ਦੀ ਭੇਂਟ ਚੜ ਗਿਆ, ਅਤੇ ਵੀਡੀਓ ਬਣਾ ਕੇ ਪਾਉਣ ਵਾਲੇ ਨੇ ਆਪਣਾ ਚਸ ਪੂਰਾ ਕਰ ਲਿਆ ਪਰ , ਹਰ ਵੀਡੀਓ ਅਸਲੀ ਨਹੀਂ ਹੁੰਦੀ ਜੋ ਅਸੀਂ ਦੇਖਦੇ ਹਾਂ, ਸਾਨੂ ਇਹੋ ਜੇ ਘਟੀਆ ਕਮਾ ਤੋਂ ਬਚਣਾ ਚਾਹੀਦਾ ਇਕ ਗਲਤ ਵੀਡੀਓ ਕਿਸੇ ਦੀ ਜਾਨ ਲੈ ਸਕਦੀ ਹੈ, ਅੱਖੀਂ ਦੇਖ ਕੇ ਵੀ ਇਹੋ ਜੀ ਨੀਚ ਹਰਕਤ ਨਹੀਂ ਕਰਨੀ ਚਾਹੀਦੀ, ਗਲਤੀ ਤਾਂ ਹਰ ਇਨਸਾਨ ਤੋਂ ਹੋ ਸਕਦੀ ਹੈ, ਇਹ ਕਹਾਣੀ ਕਾਲਪਨਿਕ ਹੈ ਜੋ ਲੇਖਕ ਦੀ ਕਲਮ ਤੋਂ ਲਿਖੀ ਗਈ ਹੈ

Share 13 0
Advertisement
(adsbygoogle = window.adsbygoogle || []).push({});

.................

Share 10 0

.................

Share 13 0

.................

Share 9 0

.................

Share 15 0

ਸਾਖੀ ਪਖੰਡੀ ਸਾਧ ਦੀ ਇਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਰਸਤੇ ਵਿਚ ਜਾ ਰਹੇ ਸਨ। ਤਾਂ ਇਕ ਮੌਟਾ ਨਾਗ ਰਸਤੇ ਵਿਚ ਪਿਆ ਜਿਸ ਨੂੰ ਹਜ਼ਾਰਾਂ ਦੇ ਹਿਸਾਬ ਨਾਲ ਕੀੜੇ ਪਏ ਹੋਏ ਸਨ ਤੜਫ ਰਿਹਾ ਸੀ। ਉਸ ਦੀ ਇਹ ਤਰਸਯੋਗ ਹਾਲਤ ਦੇਖੀ ਨਹੀਂ ਸੀ ਜਾਂਦੀ। ਗੁਰੂ ਸਾਹਿਬ ਨੇ ਇਸ ਨੂੰ ਦੇਖਿਆ ਜਲ ਮੰਗਵਾਕੇ ਪਾਣੀ ਦੇ ਛਿੱਟੇ ਮਾਰੇ ਤਾਂ ਇਹ ਸਰੀਰ ਛੱਡ ਗਿਆ। ਸਿੱਖਾਂ ਦੇ ਪੁੱਛਣ ਤੇ ਗੁਰੂ ਸਾਹਿਬ ਨੇ ਫੁਰਮਾਇਆ ਕਿ ਇਹ ਪਿਛਲੇ ਜਨਮ ਵਿਚ ਇਨਸਾਨ ਸੀ ਇਸ ਨੂੰ ਗੁਰੂ ਬਣਨ ਦਾ ਬਹੁਤ ਸ਼ੌਂਕ ਸੀ। ਪਰ ਪਲੇ ਕੁਝ ਨਹੀਂ ਸੀ ਭਾਵ ਕਿ ਕੋਈ ਨਾਮ ਬਾਣੀ ਦੀ ਕਮਾਈ ਨਹੀਂ ਸੀ। ਇਧਰੋਂ ਉਧਰੋਂ ਕਥਾ ਸੁਣ ਕਿਤਾਬਾਂ ਪੜ੍ਹਕੇ ਇਸ ਨੇ ਕੁਝ ਪਰਵਚਨ ਧਰਮ ਦੇ ਯਾਦ ਕਰ ਰੱਖੇ ਸਨ। ਉਹਨਾਂ ਨੂੰ ਹੀ ਸੁਣਾਕੇ ਇਹ ਲੋਕਾਂ ਵਿਚ ਬਹੁਤ ਪਹੁੰਚਿਆ ਹੋਇਆ ਬਾਬਾ ਬਣਿਆ ਹੋਇਆ ਸੀ। ਲੋਕਾਂ ਤੋਂ ਧਨ ਪਦਾਰਥ ਠਗਦਾ ਅਤੇ ਉਸ ਦੇ ਸਿਰ ਤੇ ਐਸ਼ ਪ੍ਰਸਤੀ ਕਰਦਾ ਸੀ। ਭਾਵ ਕਿ ਪਖੰਡੀ ਸਾਧ ਸੀ। ਮਰਨ ਉਪਰੰਤ ਇਸ ਨੂੰ ਸਰਪ ਦੀ ਜੂਨ ਮਿਲੀ ਸਰਪ ਦੀ ਜੂਨ ਸਾਰੀਆਂ ਜੂਨਾਂ ਨਾਲੋਂ ਨਖਿੱਧ ਮੰਨੀ ਗਈ ਹੈ ਕਿਉਂਕਿ ਸੱਪ ਸਾਰੀ ਉਮਰ ਆਪਣੇ ਢਿੱਡ ਦੇ ਆਸਰੇ ਹੀ ਘਸਰ ਘਸਰ ਕੇ ਚਲਦਾ ਹੈ। ਇਸ ਦੇ ਅੰਦਰ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਸਿੱਖਾ ਨੇ ਪੁੱਛਿਆ ਗੁਰੂ ਸਾਹਿਬ ਜੀ ਆ ਕੀੜਿਆਂ ਦਾ ਕੀ ਰਾਜ ਹੈ ਗੁਰੂ ਸਾਹਿਬ ਨੇ ਫੁਰਮਾਇਆ ਕਿ ਇਹ ਵੀ ਇਸ ਦੇ ਆਪਣੇ ਹੀ ਚੇਲੇ ਚਪਾਟੇ ਹਨ ਜਿਨ੍ਹਾਂ ਨੂੰ ਇਹ ਲੁੱਟ ਲੁੱਟ ਕੇ ਖਾਂਦਾ ਸੀ। ਹੁਣ ਉਹ ਆਪਣਾ ਹਿਸਾਬ ਇਸ ਨੂੰ ਖਾ ਖਾਕੇ ਪੂਰਾ ਕਰ ਰਹੇ ਸਨ। ਇਸ ਦੀ ਕੀਤੇ ਕਰਮਾਂ ਦਾ ਫਲ ਇਸ ਨੂੰ ਮਿਲ ਚੁੱਕਾ ਸੀ। ਇਸ ਲਈ ਹੁਣ ਅਸੀਂ ਇਸ ਦਾ ਉਧਾਰ ਕਰ ਦਿੱਤਾ ਹੈ। ਇਸੇ ਨੂੰ ਹੀ ਭਗਤ ਕਬੀਰ ਜੀ ਗੁਰਬਾਣੀ ਵਿਚ ਫੁਰਮਾਉਂਦੇ ਹਨ ਕਿ ਕੱਚਾ ਗੁਰੂ ਆਪ ਤਾਂ ਰੁੜ੍ਹਦਾ ਹੀ ਹੈ ਨਾਲ ਚੇਲਿਆ ਨੂੰ ਵੀ ਡੋਬ ਦਿੰਦਾ ਹੈ। ਇਸ ਲਈ ਹਮੇਸ਼ਾ ਸੰਗਤ ਕਰਨ ਤੋਂ ਪਹਿਲਾਂ ਜਿਸ ਨੂੰ ਵੀ ਗੁਰੂ ਧਾਰਨਾ ਹੀ ਉਸ ਦੀ ਪ੍ਰੀਖਿਆ ਕਰਨੀ ਚਾਹੀਦੀ ਹੈ। ਸਿੱਖਾਂ ਨੂੰ ਇਸ ਗੱਲ ਦਾ ਡਰ ਨਹੀਂ ਰਿਹਾ ਕਿਉਂਕਿ ਸਿੱਖਾਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਜੋ ਹਮੇਸ਼ਾ ਹੀ ਸੱਚੇ ਅਤੇ ਪੂਰੇ ਹਨ। ਪਰ ਗੈਰ ਧਰਮਾਂ ਵਾਲਿਆਂ ਨੂੰ ਇਸ ਗੱਲ ਦਾ ਸੰਸਾ ਹਮੇਸ਼ਾ ਵਿਆਪਦਾ ਰਹਿੰਦਾ ਹੈ ਕਈ ਵਾਰ ਤਾਂ ਜਗਿਆਸੂ ਨੂੰ ਬਾਰਾਂ ਬਾਰਾਂ ਸਾਲਾਂ ਜਾਂ ਇਸ ਤੋਂ ਵੀ ਵੱਧ ਵੱਧ ਸਮਾਂ ਬਾਅਦ ਪਤਾ ਲੱਗਦਾ ਹੈ ਕਿ ਜਿਸ ਪਿੱਛੇ ਉਸਨੇ ਇਤਨੇ ਸਾਲ ਖਰਾਬ ਕਰ ਦਿੱਤੇ ਉਹ ਗੁਰੂ ਤਾਂ ਪਖੰਡੀ ਸੀ। ਪਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸ ਸਾਰੇ ਝੰਜਟ ਤੋਂ ਦੂਰ ਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਹੈ।

Share 7 0

ਪਿਆਰ ਨਹੀਂ ਕਰਦਾ ਕਦਰ ਕਰਦਾ ਹਾਂ ਜਿੰਨੀ ਮੈਥੋ ਹੋ ਸਕੇ ਫ਼ਿਕਰ ਵੀ ਕਰਦਾ ਇੰਨੀ ਵੀ ਨਹੀਂ ਮਰਦੇ ਨੂੰ ਆਪਣੇ ਸਾਹ ਦੇ ਆਵਾਂ ਮੇਰੇ ਦੇਸ਼ ਦੀਆਂ ਔਰਤਾਂ ਹਸੀਨ ਜਹੀਨ ਸਭ ਕੁਝ ਨੇ ਮੇਰੇ ਤੇ ਰਸ਼ਕ ਕਰਨਗੀਆਂ ਮੇਰੇ ਅੰਦਰ ਇਸ਼ਕ ਪੈਦਾ ਨਹੀਂ ਕਰ ਸਕੀਆਂ ਜੋ ਮਾੜੇ ਹਾਲਾਤਾਂ ਬੇਕਿਰਕ ਜੁਬਾਨਾਂ ਨੇ ਆਪਣੇ ਹੇਠ ਦੱਬ ਲਿਆ ਆਕੜ ਬੇਥਾਹ ਹੈ ਲੋਕਾਂ ਦੇ ਸ਼ਬਦਾਂ ਵਿਚ ਸੱਤ ਚੂੜਿਆ ਜਿੰਨੀ ਜੋ ਲਾਗੇ ਆਉਂਦਿਆਂ ਨੂੰ ਦੂਰ ਕਰ ਦਿੰਦੀ ਪਿਛੇ ਰਹਿਣਾ ਫਿਤਰਤ ਹੈ ਥੱਲੇ ਲੱਗਣਾ ਮੇਰੀ ਆਦਤ ਨਹੀਂ ਜਿੰਨਾਂ ਨੂੰ ਇਹਨਾਂ ਦੇ ਮਾਇਨੇ ਨਹੀਂ ਪਤਾ ਆਪਣੇ ਸਿਰ ਚ ਜੁੱਤੀਆਂ ਆਪ ਮਾਰ ਲੈਣ ਕੱਚ ਦੇ ਗਿਲਾਸ ਤੇ ਮੇਰੇ ਵਿਚ ਹਜ਼ਾਰਾਂ ਮੀਲਾਂ ਦਾ ਫ਼ਰਕ ਹੈ ਉਹ ਡਿੱਗ ਕੇ ਟੁੱਟਦਾ ਜਾਂ ਤਿੜਕਦਾ ਹੈ ਮੈਂ ਉਠਣ ਲਈ ਸਮੇਂ ਦਾ ਇੰਤਜ਼ਾਰ ਕਰਦਾ ਹਾਂ ਸੱਚੀ ਭੋਲਾ ਪੰਛੀ ਹਾਂ ਚਾਲਾਕਾਂ ਦੀ ਫੜੀ ਚਾਲਾਕੀ ਨੀ ਦੱਸਦਾ ਬੇਈਮਾਨਾਂ ਨੂੰ ਇਮਾਨਦਾਰ ਹੋਣ ਦੀ ਸਿੱਖਿਆ ਨਹੀਂ ਦਿੰਦਾ ਮੱਖੀਆਂ ਬਣਦੇ ਨੇ  ਫੁੱਲ ਸਮਝ ਚੂਸਦੇ ਨੇ ਜੋ ਮਹਿਕ ਮੈਂ ਹਵਾ ਚ ਖਿਲਾਰ ਗਿਆ ਉਹ ਕਿੰਝ ਪ੍ਰਾਪਤ ਕਰਨਗੇ ਮਸ਼ਕੂਰ ਹਾਂ ਜੋ ਵੀ ਮੈਨੂੰ ਪਿਆਰ ਕਰਦੇ ਨੇ ਪਤਾ ਨੀ ਕਿਉਂ ਕਰਦੇ ਨੇ ਕਿਵੇ ਕਰਦੇ ਨੇ ਮੈਂ ਇਹ ਜਾਣਨਾ ਨਹੀਂ ਚਾਹੁੰਦਾ ਜੇ ਸਭ ਜਾਣ ਗਿਆ  ਮੇਰੇ ਜਾਣਨ ਲਈ ਕੁਝ ਬਾਕੀ ਨੀ ਰਹਿਣਾ।

Share 83 1

.................

Share 67 0

.................

Share 72 1
Advertisement
(adsbygoogle = window.adsbygoogle || []).push({});

.................

Share 68 1

.................

Share 78 0

.................

Share 71 0

.................

Share 72 0

ਮੈਂ ਸਿਰਫ ਮਰਦਾਂ ਨਾਲ ਸਵਰਗ ਵਿਚ ਰਹਿਣ ਦੀ ਥਾਂ ਕਿਸੇ ਤੀਵੀਂ ਨਾਲ ,ਜਿਸਨੂੰ ਕਿ ਮੈਂ ਪਿਆਰ ਕਰਦਾ ਹੋਵਾਂ, ਦੁੱਖਾਂ ਮੁਸੀਬਤਾਂ ਭਰੀ ਦੁਨੀਆਂ ਵਿਚ ਰਹਿਣਾ ਕਿਤੇ ਚੰਗਾ ਸਮਝਦਾ ਹਾਂ ।

Share 94 2

.................

Share 92 0